Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਪੰਜਾਬ ‘ਚ ਮੁੜ ਟੁੱਟਿਆ ਸੱਤ ਪਿੰਡਾਂ ਦਾ ਆਪਸ ਵਿੱਚ ਸੰਪਰਕ, ਲੋਕ ਹੋਏ ਪਰੇਸ਼ਾਨ, ਸਰਕਾਰ ਨੂੰ ਕੀਤੀ ਵੱਡੀ ਮੰਗ
Uncategorized

ਪੰਜਾਬ ‘ਚ ਮੁੜ ਟੁੱਟਿਆ ਸੱਤ ਪਿੰਡਾਂ ਦਾ ਆਪਸ ਵਿੱਚ ਸੰਪਰਕ, ਲੋਕ ਹੋਏ ਪਰੇਸ਼ਾਨ, ਸਰਕਾਰ ਨੂੰ ਕੀਤੀ ਵੱਡੀ ਮੰਗ

Email :

ਗੁਰਦਾਸਪੁਰ
25 ਜਨਵਰੀ 2026
ਲਵਪ੍ਰੀਤ ਸਿੰਘ ਖੁਸ਼ੀਪੁਰ

ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਦੇ ਪਾਰਲੇ ਪਾਸੇ ਵਸੇ ਭਰਿਆਲ, ਮੱਮਿਆ,ਤੂਰ ਸਮੇਤ 7 ਪਿੰਡਾਂ ਦੇ ਲੋਕਾਂ ਲਈ ਪਹਿਲੀ ਬਾਸ ਨੇ ਹੀ ਮੁਸੀਬਤ ਖੜੀ ਕਰ ਦਿੱਤੀ ਹੈ ਹੈ ਜਾਣਕਾਰੀ ਅਨੁਸਾਰ ਲਗਾਤਾਰ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ ਵਿੱਚ ਪਾਣੀ ਵੱਧ ਗਿਆ ਹੈ ਜਿਸ ਕਾਰਨ ਪਾਰਲੇ ਪਾਸੇ ਵਸੇ ਪਿੰਡਾਂ ਦੇ ਲੋਕਾਂ ਦੇ ਜਾਣ ਆਉਣ ਲਈ ਬਣਾਏ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਰੁੜ ਗਿਆ ਹੈ l

ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਹੈ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਵਰਖਾ ਨੇ ਦਰਿਆਵਾਂ ਨੂੰ ਉਫ਼ਾਨ ਮਾਰਨ ‘ਤੇ ਮਜਬੂਰ ਕਰ ਦਿੱਤਾ ਹੈ, ਜਿਸ ਨਾਲ ਰਾਵੀ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਨਾਲ ਆਉਣ-ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਰੋਹੀਤ , ਬਲਵਿੰਦਰ ਕੌਰ ,ਨਿਰਮਲ ਸਿੰਘ ਅਜੈਬ ਸਿੰਘ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰੋਜ਼ਾਨਾ ਕੰਮਕਾਜ ਲਈ ਮੁਸ਼ਕਲ ਹੋ ਰਹੀ ਹੈ। ਕਿਸਾਨ ਆਪਣੀਆਂ ਫਸਲਾਂ ਅਤੇ ਪਸ਼ੂਆਂ ਦਾ ਚਾਰਾ ਲੈਣ ਜਾਣ ਲਈ ਮਜਬੂਰ ਹਨ, ਪਰ ਹੁਣ ਬੇੜ੍ਹੀਆਂ ਵੀ ਬੰਦ ਹੋਣ ਕਾਰਨ ਉਹ ਪਾਰਲੇ ਪਾਸੇ ਫੱਸ ਗਏ ਹਨ। ਸਮੂਹ ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਜਲਦ ਰਿਪੇਅਰ ਕਰਾਈ ਜਾਏ ਤਾਂ ਕਿ ਲੋਕਾਂ ਦਾ ਆਉਣਾ ਜਾਣਾ ਮੁੜ ਸ਼ੁਰੂ ਹੋ ਸਕੇ

Leave a Reply

Your email address will not be published. Required fields are marked *

Related Posts